ਅੰਮ੍ਰਿਤਸਰ - ਭਾਰਤ ਸਰਕਾਰ ਦੁਆਰਾ ਪਦਮ ਸ੍ਰੀ ਸਨਮਾਨ ਨਾਲ ਸਨਮਾਨਿਤ ਪ੍ਰਸਿੱਧ ਪੱਤਰਕਾਰ ਸ੍ਰ ਜਗਜੀਤ ਸਿੰਘ ਦਰਦੀ ਨੇ ਕਿਹਾ ਹੈ ਕਿ ਜੇਕਰ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਆਪੋ ਆਪਣੇ ਦੇਸ਼ ਵਿਚ ਆਉਣ ਲਈ ਖੁਲਦਿਲੀ ਵੀਜੇ ਜਾਰੀ ਕਰਨ ਤਾਂ ਦੋਵਾਂ ਦੇਸ਼ਾਂ ਵਿਚ ਤਨਾਅ ਘਟੇਗਾ ਤੇ ਦੋਵੇ ਮੁਲਕ ਤਰਕੀ ਦੀਆਂ ਨਵੀਆਂ ਮੰਜਿਲਾ ਤਹਿ ਕਰਨਗੇ।ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਤੋ ਪਰਤੇ ਸ੍ਰ ਦਰਦੀ ਨੇ ਕਿਹਾ ਕਿ ਇਉ ਮਹਿਸੂਸ ਹੁੰਦਾ ਹੈ ਕਿ ਜਿਵੇ ਕੋਈ ਅੰਤਰਰਾਸ਼ਟਰੀ ਸਾਜਿਸ਼ ਹੈ ਜੋ ਦੋਵਾਂ ਮੁਲਕਾਂ ਨੂੰ ਨੇੜੇ ਆਉਣ ਤੋ ਰੋਕਦੀ ਹੈ।ਸ੍ਰੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਦਿੱਲੀ ਤੋ ਗਏ ਯਾਤਰੀ ਜਥੇ ਦੇ ਉਹ ਪਾਰਟੀ ਲੀਡਰ ਸਨ ਤੇ ਪਾਕਿਸਤਾਨ ਵਿਚਲੀ ਯਾਤਰਾ ਦੌਰਾਨ ਅਵਾਮ, ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਲਹਿੰਦੇ ਪੰਜਾਬ ਦੇ ਸਰਕਾਰੀ ਅਧਿਕਾਰੀਆਂ ਤੇ ਮੰਤਰੀਆਂ ਨੇ ਜਥੇ ਦਾ ਦਿਲ ਖੋਲ੍ਹ ਕੇ ਸਵਾਗਤ ਕੀਤਾ। ਉਨਾਂ ਦਸਿਆ ਕਿ ਪਾਕਿਸਤਾਨ ਵਿਚਲਾ ਸਿੱਖ ਮੌਜੂਦ ਸਮੇ ਵਿਚ ਸਿੱਖੀ ਦੀ ਸਹੀ ਤਸਵੀਰ ਪੇਸ਼ ਕਰ ਰਿਹਾ ਹੈ। ਪਾਕਿਸਤਾਨੀ ਸਿੱਖ ਸਾਬਤ ਸੂਰਤ ਹਨ ਤੇ ਗੁਰੂ ਗੰ੍ਰਥ ਸਾਹਿਬ ਨਾਲ ਜੁੜੇ ਹੋਏ ਹਨ।ਪਾਕਿਸਤਾਨੀ ਸਿੱਖ ਆਰਥਿਕ ਪਖੋ ਵੀ ਮਜਬੂਤ ਹਨ, ਲਾਹੌਰ ਵਰਗੇ ਸ਼ਹਿਰ ਵਿਚ ਸਿੱਖ ਕਾਰੋਬਾਰ ਕਰ ਰਹੇ ਹਨ ਜਿਸ ਨੂੰ ਦੇਖ ਕੇ ਬੇਹਦ ਖੁਸ਼ੀ ਹੋਈ। ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋ ਯਾਤਰੀਆਂ ਦੀ ਰਿਹਾਇਸ਼ ਤੇ ਹੋਰ ਕੀਤੇ ਪ੍ਰਬੰਧਾਂ ਤੇ ਸੰਤੁਸ਼ਟੀ ਜਾਹਿਰ ਕਰਦਿਆਂ ਸ੍ਰ ਦਰਦੀ ਨੇ ਕਿਹਾ ਕਿ ਪਾਕਿ ਕਮੇਟੀ ਦੇ ਪ੍ਰਬੰਧਾਂ ਨੇ ਯਾਤਰੀਆਂ ਦੇ ਦਿਲ ਜਿਤ ਲਏ ਤੇ ਹਰ ਯਾਤਰੀ ਪ੍ਰਬੰਧ ਦੇਖ ਕੇ ਅਸ਼ ਅਸ਼ ਕਰ ਉਠਿਆ।ਪ੍ਰਧਾਨ ਸ੍ਰ ਰਮੇਸ਼ ਸਿੰਘ ਅਰੋੜਾ, ਜਰਨਨ ਸਕੱਤਰ ਬੀਬੀ ਸਤਵੰਤ ਕੌਰ ਦੀ ਅਗਵਾਈ ਹੇਠ ਸਾਰੇ ਹੀ ਮੈਂਬਰ ਯਾਤਰੀਆਂ ਦੀ ਸੇਵਾ ਲਈ ਦਿਨ ਰਾਤ ਹਾਜਰ ਸਨ। ਉਨਾਂ ਦਸਿਆ ਕਿ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਉਥੋ ਦੇ ਗੁਰਦਵਾਰਾ ਸਾਹਿਬਾਨ ਦੀ ਨੁਹਾਰ ਬਦਲੀ ਹੈ। ਗੁਰਦਵਾਰਾ ਸਾਹਿਬਾਨ ਦੀ ਸਾਂਭ ਸੰਭਾਲ ਤੇ ਸੁੰਦਰੀਕਰਨ ਦੇ ਕੰਮ ਦੇਖ ਕੇ ਦਿਲ ਬਾਗ ਬਾਗ ਹੋ ਗਿਆ। ਉਨਾਂ ਦਸਿਆ ਕਿ ਬੇਸ਼ਕ ਦੋਵਾਂ ਦੇਸ਼ਾਂ ਵਿਚਕਾਰ ਤਨਾਅ ਵਾਲਾ ਮਾਹੌਲ ਹੈ ਫਿਰ ਵੀ ਉਸ ਤਨਾਅ ਦਾ ਯਾਤਰਾ ਤੇ ਕੋਈ ਅਸਰ ਨਜ਼ਰ ਨਹੀ ਆਇਆ।ਉਨਾਂ ਇੰਕਸ਼ਾਫ ਕੀਤਾ ਕਿ ਸਾਲ 2004 ਵਿਚ ਜਦ ਤਤਕਾਲੀ ਪ੍ਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਵਾਜਪਾਈ ਨਾਲ ਉਹ ਪਾਕਿਸਤਾਨ ਗਏ ਸਨ ਤਾਂ ਉਨਾਂ ਦੀ ਸ੍ਰੀ ਵਾਜਪਾਈ ਨੇ ਉਸ ਵੇਲੇ ਦੇ ਪਾਕਿਸਤਾਨੀ ਰਾਸ਼ਟਰਪਤੀ ਜਰਨਲ ਪ੍ਰਵੇਜ਼ ਮੁਸ਼ਰਫ ਨਾਲ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਗਲ ਕਰਨ ਦੀ ਡਿਉਟੀ ਲਗਾਈ ਸੀ ਤੇ ਉਨਾਂ ਜਰਨਲ ਮੁਸ਼ਰਫ ਨਾਲ ਇਸ ਸੰਬਧੀ ਗਲਬਾਤ ਵੀ ਕੀਤੀ ਸੀ।ਹੁਣ ਜਦ ਲਾਂਘਾ ਖੁਲ ਚੁੱਕਾ ਸੀ ਤਾਂ ਯਾਤਰੀਆਂ ਦੀ ਗਿਣਤੀ ਉਗੰਲਾ ਤੇ ਗਿਣੀ ਜਾਣ ਵਾਲੀ ਸੀ।ਕਰਤਾਰਪੁਰ ਲਾਂਘਾ ਖੁਲਣਾ ਚਾਹੀਦਾ ਹੈ ਤੇ ਯਾਤਰੀਆਂ ਨੂੰ ਖੁਲਦਿਲੀ ਨਾਲ ਜਾਣ ਦੇਣਾ ਚਾਹੀਦਾ ਹੈ। ਸ੍ਰ ਦਰਦੀ ਨੇ ਆਸ ਪ੍ਰਗਟ ਕਰਦਿਆਂ ਕਿਹਾ ਕਿ ਜਲਦ ਹੀ ਨਾਨਕਸ਼ਾਹੀ ਕੈਲੰਡਰ ਮਾਮਲਾ ਵੀ ਹਲ ਹੋ ਜਾਵੇਗਾ।